ਦਮਦਮੀ ਟਕਸਾਲ ਦੇ 15ਵੇਂ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ ਨੇ ਕੌਂਸਲ ਆਫ ਖਾਲਸਤਾਨ ਦੀ ਇਤਿਹਾਸਕ ਪੁਸਤਕ ਨੂੰ ਭਾਈ ਦਾਖਾ ਦੇ ਗ੍ਰਹਿ ਵਿਖੇ ਰਲੀਜ ਕੀਤਾ ।
ਦਮਦਮੀ ਟਕਸਾਲ ਦੇ 15ਵੇਂ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ ਨੇ ਕੌਂਸਲ ਆਫ ਖਾਲਸਤਾਨ ਦੀ ਇਤਿਹਾਸਕ ਪੁਸਤਕ ਨੂੰ ਭਾਈ ਦਾਖਾ ਦੇ ਗ੍ਰਹਿ ਵਿਖੇ ਰਲੀਜ ਕੀਤਾ ।
ਹਿੰਦ ਸਰਕਾਰ ਜੂੰਨ 1984ਚ ਸਿੱਖ ਕੌਮ ਤੇ ਹਮਲਾਵਰ ਬਣ ਕੇ ਆਈ ਜਿਸ ਨਾਲ ਹਿੰਦੋਸਤਾਨ ਤੇ ਖਾਲਸਤਾਨ ਦੀ ਪਹਿਲੀ ਜੰਗ ਦਾ ਮੁੱਢ ਬਜਾ । ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਪੁਰਾਤਨ ਸਿੱਖ ਇਤਿਹਾਸ ਨੂੰ ਦੁਹਰਾਉਂਦਿਆਂ ਹਿੰਦੋਸਤਾਨ ਫੌਜ ਨੂੰ ਲੋਹੇ ਦੇ ਚਣੇ ਚਬਾਉਂਦਿਆਂ ਸ਼ਹਾਦਤ ਪ੍ਰਾਪਤ ਕੀਤੀ । ਪਰ ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾਂ ਇਹ ਐਲਾਨ ਕਰ ਗਏ ਕਿ ਜਿਸ ਦਿਨ ਹਿੰਦ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸੇ ਦਿਨ ਖਾਲਸਤਾਨ ਦੀ ਨੀਂਹ ਰੱਖੀ ਜਾਵੇਗੀ ।
ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਚਨਾਂ ਤੇ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਸਿੱਖ ਕੌਮ ਦੇ ਸਹਿਯੋਗ ਨਾਲ ਪੂਰਾ ਪਹਿਰਾ ਦਿੱਤਾ ਅਤੇ ਅੰਤਰਰਾਸ਼ਟਰੀ ਪੱਧਰ ਤੇ ਖਾਲਸਤਾਨੀ ਸੰਘਰਸ਼ ਨੂੰ ਲਿਜਾਣ ਲਈ 7ਅਕਤੂਬਰ 1987ਨੂੰ ਕੌਂਸਲ ਆਫ ਖਾਲਸਤਾਨ ਨੂੰ ਹੋਂਦ ਚ ਲਿਆ ਕੇ ਡਾ ਗੁਰਮੀਤ ਸਿੰਘ ਔਲਖ ਨੂੰ ਪ੍ਰਧਾਨ ਥਾਪ ਕੇ ਪ੍ਰਦੇਸਾਂ ਵਿੱਚ ਖਾਲਸਤਾਨੀ ਸੰਘਰਸ਼ ਦੀ ਵਾਗਡੋਰ ਡਾ ਗੁਰਮੀਤ ਸਿੰਘ ਔਲਖ ਨੂੰ ਸੌਂਪੀ ।
ਡਾ ਗੁਰਮੀਤ ਸਿੰਘ ਔਲਖ ਖਾਲਸਤਾਨੀ ਸੋਚ ਤੇ ਖਰੇ ਉਤਰੇ। ਡਾ ਔਲਖ ੳਦੋਂ ਤੋਂ ਲੈ ਕੇ ਅੱਜ ਤੱਕ ਖਾਲਸਤਾਨ ਦੀ ਪ੍ਰਾਪਤੀ ਲਈ ਆਪਣੇ ਅਡਵਾਇਜ਼ਰੀ ਕਾਫਲੇ ਅਤੇ ਪੰਥਕ ਦਰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕਰਦੇ ਆ ਰਹੇ ਹਨ । ਇਸ ਸੰਘਰਸ਼ ਰਾਹੀਂ ਅਮਰੀਕਨ ਸਿੱਖ ਇਤਿਹਾਸ ਪਹਿਲੀ ਵਾਰ ਇਤਿਹਾਸਕ ਦਸਤਾਵੇਜ ਸਿੱਖ ਕੌਮ ਦੀ ਝੋਲੀ ਪਏ । ਇਸ ਇਤਿਹਾਸਕ ਦਸਤਾਵੇਜ ਅਮਰੀਕਨ ਕਾਂਗਰਸ ਵਿੱਚ ਖਾਲਸਤਾਨ ਦੀਆਂ ਗੂੰਜਾਂ ਦੇ ਦੋ ਵੋਲੀਅਮ ਨੂੰ ਦਮਦਮੀ ਟਕਸਾਲ ਦੇ 15ਵੇਂ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ ਨੇ ਦਲ ਖਾਲਸਾ ਅਲਾਇੰਸ ਦੇ ਪ੍ਰਧਾਨ ਅਤੇ ਕੌਂਸਲ ਆਫ ਖਾਲਸਤਾਨ ਦੇ ਅਡਵਾਇਜ਼ਰ ਉਪ੍ਰੰਤ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਫਾਉਂਡਰ ਭਾਈ ਪ੍ਰਮਜੀਤ ਸਿੰਘ ਸੇਖੋਂ ਦਾਖਾ ਦੇ ਗ੍ਰਹਿ ਵਿਖੇ ਪੰਥਕ ਸੰਸਥਾਵਾਂ ਕੌਂਸਲ ਆਫ ਖਾਲਸਤਾਨ । ਦਾ ਸਿੱਖ ਐਜੂਕੇਸ਼ਨਲ ਟੱਰਸਟ । ਦਲ ਖਾਲਸਾ ਅਲਾਇੰਸ । ਬੇ ਏਰੀਆ ਸਿੱਖ ਅਲਾਇੰਸ । ਇੰਟਰਨੈਸ਼ਨਲ ਗਦਰ ਮੈਮੋਰੀਅਲ ਟੱਰਸਟ । ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ । ਇੰਟਰਨੈਸ਼ਨਲ ਸਿੱਖ ਸਾਹਿਤ ਸਭਾ । ਆਲਮੀ ਸਿੱਖ ਰਹਿਤ ਪ੍ਰਚਾਰ ਮਿਸ਼ਨ । ਬਾਲ ਸਾਹਿਤ ਕਲਾ ਰੰਗ ਮੰਚ ਆਦਿ ਪੰਥਕ ਸੰਸਥਾਵਾਂ ਦੇ ਪੰਥਕ ਆਗੂਆਂ ਦੀ ਮੌਜੂਦਗੀ ਚ ਰਲੀਜ਼ ਕੀਤਾ ।
ਜਾਰੀ ਕਰਤਾ
ਬਿਊਰੋ
ਦਲ ਖਾਲਸਾ ਅਲਾਇੰਸ