ਵੋਟਾਂ ਦੀ ਖਾਤਰ ਸਭ ਭੱਜੇ ਫਿਰਦੇ ੍ ਪਰਮਜੀਤ ਸਿੰਘ ਸੇਖੋਂ ਦਾਖਾ

ਵੋਟਾਂ ਦੀ ਖਾਤਰ ਸਭ ਭੱਜੇ ਫਿਰਦੇ ੍ ਪਰਮਜੀਤ ਸਿੰਘ ਸੇਖੋਂ ਦਾਖਾ 25

ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।

ਅਸੀਂ ਲੱਭਦੇ ਕੁਰਸੀ ਵੱਧ ਅਧਿਕਾਰਾਂ ਦੀ ੍ ਤਖਤ ਅਕਾਲ ਤੇ ਹਮਲਾ ਕਰਵਾ ਬੈਠੇ।

ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।

ਨਾ ਕੁਰਸੀ ਵਰਗਾ ਖੇਲ ਕੋਈ ਨਾ ਤਿਹਾੜ ਨਾਭੇ ਵਰਗੀ ਜੇਲ੍ਹ ਕੋਈ ੍

ਜੋੜੀਆਂ ਜੱਗ ਥੋੜ੍ਹੀਆਂ ਕਿਸਮਤ ਨਾਲ ਮਿਲਦਾ ਮੇਲ ਕੋਈ।

ਘਰ ਪੱਕੇ ਵੇਖ ਸ਼ਰੀਕਾਂ ਦੇ ਕੱਖਾਂ ਦੀ ਕੁੱਲੀ ਢਾਹ ਬੈਠੇ।

ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।

ਕਿਸੇ ਵਕਤ ਸਿੰਘਾਂ ਦਾ ਕੇਸਰੀ ਪ੍ਰਚਮ ਕਾਬਲ ਤੀਕਰ ਝੁੱਲਦਾ ਸੀ ੍

ਕੋਹੇਨੂਰ ਜਿਹਾ ਹੀਰਾ ਵੀ ਸਿੰਘਾਂ ਦੇ ਪੈਰੀਂ ਰੁੱਲਦਾ ਸੀ।

ਐਸੀ ਪੱਗ ਵਟਾਈ ਡੋਗਰਿਆਂ ਗਲ੍ਹ ਫਾਹਾ ਆਪ ਪੁਆ ਬੈਠੇ।

ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।

ਰੱਬ ਬਖਸ਼ੇ ਇਨਾਂ ਹਿੰਦੋਸਤਾਨੀ ਲੀਡਰਾਂ ਨੂੰ ਜੋ ਵਾਅਦੇ ਕਰਕੇ ਮੁੱਕਰ ਦੇ ੍

ਵੋਟਾਂ ਦੀ ਖਾਤਰ ਸਭ ਭੱਜੇ ਫਿਰਦੇ ਉਂਝ ਨਹੀਂ ਲਾਇਕ ਇਹ ਟੁੱਕਰ ਦੇ।

ਲੀਡਰ ਅਕਾਲੀ ੍ ਤਖਤ ਅਕਾਲ ਢੁਹਾ ਹੱਥੀਂ ੍ ਸਿਰ ਆਪਣੇ ਖੇਹ ਪੁਆ ਬੈਠੇ ੍

ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।

ਸੱਚੀ ਕਲਮ ਸੇਖੋਂ ਦਾਖੇ ਦੀ ਰੁਕਦੀ ਨਾ ਇਹ ਵਾਂਗ ਪਾਣੀਆਂ ਵਹਿ ਜਾਂਦੀ ੍

ਫੱਟ ਚੀਰ ਕੇ ਮਿਰਚਾਂ ਲਾਉਂਦੀ ਏ ਬੱਸ ਖਰੀਆਂ ਖਰੀਆਂ ਗੱਲ੍ਹਾਂ ਕਹਿ ਜਾਂਦੀ।

ਜੋ ਤਖਤਾਂ ਤਾਜਾਂ ਵਾਲੇ ਸੀ ਪਰਮਜੀਤ ਦਾਖੇ ਉਹ ਰਾਜ ਗਵਾ ਬੈਠੇ ੍

ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।

ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।।

ਪਰਮਜੀਤ ਸਿੰਘ ਸੇਖੋਂ ਦਾਖਾ

ਪ੍ਰਧਾਨ

ਦਲ ਖਾਲਸਾ ਅਲਾਇੰਸ

Leave a Comment

© 2012 - All Rights are reserved by zameer36.

Scroll to top